Read Time:56 Second
Best Punjabi Poem for Students on The Lessons of Coronavirus to Inspire During The Lockdown
ਸੁਣੋ ਦੋਸਤੋ ਸੁਣੋ ਸਾਥੀਓ
ਕੀ – ਕੀ ਸਾਨੂੰ ਕਰਨਾ ਹੈ
ਸਾਨੂੰ ਡਰਨਾ ਨਹੀਂ ਬੱਸ ਲੜਨਾ ਹੈ
ਸਾਨੂੰ ਵਾਂਗ ਪਹਾੜਾਂ ਖੜਨਾ ਹੈ
ਹਥਾਂ ਨੂੰ ਕਰਨਾ ਸਾਫ ਅਤੇ
ਮੂੰਹ ਢੱਕਣਾ ਵੀ ਤੁਸੀਂ ਭੁੱਲਣਾ ਨਹੀਂ
ਹੁਣ ਘਰ ਦੀ ਰੋਟੀ ਖਾਣੀ ਹੈ
ਬਾਜ਼ਾਰ ਵੀ ਕੁਝ ਦਿਨ ਖੁੱਲਣਾ ਨਹੀਂ
ਇੱਕ ਦੂਜੇ ਤੋਂ ਹੁਣ ਯਾਦ ਨਾਲ
ਥੋੜਾ ਦੂਰ – ਦੂਰ ਹੀ ਖੜਨਾ ਹੈ
ਸਾਨੂੰ ਡਰਨਾ ਨਹੀਂ ਬੱਸ ਲੜਨਾ ਹੈ
ਸਾਨੂੰ ਵਾਂਗ ਪਹਾੜਾਂ ਖੜਨਾ ਹੈ
ਹਥ ਜੋੜ ਕੇ ਫਤਿਹ ਬਲਾਉਣੀ ਹੈ
ਤੇ ਸਭ ਨੂੰ ਜੀ – ਜੀ ਕਹਿਣਾ ਹੈ
ਸਭ ਬਚਿਆਂ ਅਤੇ ਬਜੁਰਗਾਂ ਨੂੰ
ਹੁਣ ਘਰਾਂ ਦੇ ਵਿੱਚ ਹੀ ਰਹਿਣਾ ਹੈ
ਕਈ ਨਵੀਆਂ ਚੀਜ਼ਾਂ ਸਿੱਖਣੀਆਂ ਨੇ
ਅਤੇ ਸਬਕ ਸਕੂਲ ਦਾ ਪੜ੍ਹਨਾ ਹੈ
ਸਾਨੂੰ ਡਰਨਾ ਨਹੀਂ ਬੱਸ ਲੜਨਾ ਹੈ
ਸਾਨੂੰ ਵਾਂਗ ਪਹਾੜਾਂ ਖੜਨਾ ਹੈ
About Post Author
Dawn of Quotes
0
0
Average Rating